Translation Class 6th (From English to Punjabi)


 • He ran as fast as he could.
 • ਉਹ ਜਿੰਨੀ ਤੇਜ ਦੌੜ ਸਕਦਾ ਸੀ ਦੌੜਿਆ।
 • He noticed the light.
 • ਉਸਨੇ ਰੌਸ਼ਨੀ ਦੇਖੀ।
 • Ram lal was a bangle-seller.
 • ਰਾਮ ਲਾਲ ਵੰਗਾਂ ਵੇਚਣ ਵਾਲਾ ਸੀ।
 • Then she called her mother.
 • ਫਿਰ ਉਸਨੇ ਆਪਣੀ ਮਾਂ ਨੂੰ ਬੁਲਾਇਆ।
 • Where are they?
 • ਉਹ ਕਿੱਥੇ ਹਨ ?
 • I gave them to my friend.
 • ਮੈਂ ਉਹ ਆਪਣੀ ਸਹੇਲੀ ਨੂੰ ਦੇ ਦਿੱਤੀਆਂ ਹਨ।
 • There was a little girl with him.
 • ਉਸਦੇ ਨਾਲ ਇੱਕ ਛੋਟੀ ਲੜਕੀ ਸੀ।
 • Yes, I have.
 • ਹਾਂ ਮੇਰੇ ਕੋਲ੍ਹ ਹਨ।
 • I want the green ones.
 • ਮੈਨੂੰ ਹਰੇ ਰੰਗ ਦੀਆਂ ਚਾਹੀਦੀਆਂ ਹਨ।
 • Be careful.
 • ਧਿਆਨ ਨਾਲ।
 • Please look at them.
 • ਕਿਰਪਾ ਕਰਕੇ ਇਹਨਾਂ ਨੂੰ ਦੇਖੋ।
 • They are very pretty.
 • ਉਹ ਬਹੁਤ ਸੁੰਦਰ ਹਨ।
 • I have some big bangles.
 • ਮੇਰੇ ਕੋਲ ਕੁਝ ਵੱਡੀਆਂ ਵੰਗਾਂ ਹਨ।
 • These are green bangles.
 • ਇਹ ਹਰੇ ਰੰਗ ਦੀਆਂ ਵੰਗਾਂ ਹਨ।  
 • They are big and bright.
 • ਉਹ ਵੱਡੀਆਂ ਅਤੇ ਚਮਕੀਲੀਆਂ ਹਨ।
 • They won`t break.
 • ਉਹ ਟੁੱਟਣਗੀਆਂ ਨਹੀਂ।
 • These are all right.
 • ਇਹ ਠੀਕ ਹਨ।
 • I want four pairs.
 • ਮੈਨੂੰ ਚਾਰ ਜੋੜੇ ਚਾਹੀਦੇ ਹਨ।
 • She is sheela.
 • ਉਹ ਲੀਲਾ ਹੈ।
 • Go in and bring some.
 • ਜਾਓ ਅਤੇ ਕੁਝ ਲੈ ਆਓ।
 • Thank you very much.
 • ਤੁਹਾਡਾ ਬਹੁਤ ਬਹੁਤ ਧੰਨਵਾਦ।
 • It is very sweet.
 • ਇਹ ਬਹੁਤ ਮਿੱਠੀ ਹੈ।
 • They are lovely.
 • ਉਹ ਬੜੇ ਪਿਆਰੇ ਹਨ।
 • Please take these bangles.
 • ਕਿਰਪਾ ਕਰਕੇ ਇਹ ਵੰਗਾਂ ਲੈ ਲਓ।
 • Where’s the money?
 • ਪੈਸਾ ਕਿੱਥੇ ਹੈ ?
 • I am a very poor man.
 • ਮੈਂ ਬਹੁਤ ਗਰੀਬ ਬੰਦਾ ਹਾਂ।
 • She makes all my clothes.
 • ਮੇਰੇ ਸਾਰੇ ਕੱਪੜੇ ਉਹੀ ਬਣਾਉਂਦੀ ਹੈ।
 • Bapu thought for a moment.
 • ਬਾਪੂ ਨੇ ਕੁਝ ਦੇਰ ਸੋਚਿਆ।
 • Bapu was right.
 • ਬਾਪੂ ਠੀਕ ਸੀ।
 • His name was Sajjan.
 • ਉਸਦਾ ਨਾਮ ਸੱਜਣ ਸੀ।
 • Sajjan means a good man.
 • ਸੱਜਣ ਦਾ ਅਰਥ ਹੈ ਚੰਗਾ ਆਦਮੀ।
 • Sajjan had a big house.
 • ਸੱਜਣ ਕੋਲ ਇੱਕ ਵੱਡਾ ਘਰ ਸੀ।
 • Sajjan welcomed them.
 • ਸੱਜਣ ਨੇ ਉਹਨਾਂ ਦਾ ਸਵਾਗਤ ਕੀਤਾ।
 • He gave them free food.
 • ਉਸਨੇ ਉਹਨਾਂ ਨੂੰ ਮੁਫ਼ਤ ਵਿੱਚ ਭੋਜਨ ਖਿਲਾਇਆ।
 • The Hindus call me Sajjan Mal.
 • ਹਿੰਦੂ ਲੋਕ ਮੈਨੂੰ ਸੱਜਣ ਮੱਲ ਆਖਦੇ ਹਨ।
 • I am just Sajjan.
 • ਮੈਂ ਤਾਂ ਸਿਰਫ ਸੱਜਣ ਹਾਂ।
 • I am a true friend to all.
 • ਮੈਂ ਸਾਰਿਆਂ ਦਾ ਸੱਚਾ ਮਿੱਤਰ ਹਾਂ।
 • You kill them.
 • ਤੂੰ ਉਹਨਾਂ ਨੂੰ ਮਾਰ ਦੇਂਦਾ ਹੈਂ।
 • You are cheating people.
 • ਤੂੰ ਲੋਕਾਂ ਨੂੰ ਧੋਖਾ ਦੇ ਰਿਹਾ ਹੈਂ।
 • You are sinning.
 • ਤੂੰ ਪਾਪ ਕਰ ਰਿਹਾ ਹੈਂ।
 • God will punish you.
 • ਰੱਬ ਤੈਨੂੰ ਸਜ਼ਾ ਦੇਵੇਗਾ।
 • Be a good man.
 • ਚੰਗਾ ਬੰਦਾ ਬਣ।
 • Pray to God.
 • ਰੱਬ ਅੱਗੇ ਅਰਦਾਸ ਕਰ।
 • Help everyone.
 • ਹਰੇਕ ਦੀ ਮਦਦ ਕਰੋ।
 • Live like a good man.
 • ਚੰਗੇ ਆਦਮੀ ਵਾਂਗ ਰਹੋ।
 • God will forgive you.
 • ਰੱਬ ਤੁਹਾਨੂੰ ਮੁਆਫ਼ ਕਰ ਦਵੇਗਾ।
 • He knows your deeds.
 • ਉਹ ਤੇਰੇ ਕਰਮਾਂ ਬਾਰੇ ਜਾਣੂੰ ਹੈ।
 • How are you?
 • ਤੁਸੀਂ ਕਿਵੇਂ ਹੋ ?
 • We play a number of games.
 • ਅਸੀਂ ਕਈ ਤਰ੍ਹਾਂ ਦੀਆਂ ਖੇਡਾਂ ਖੇਡਦੇ ਹਾਂ।
 • Kabaddi is played in a team.
 • ਕਬੱਡੀ ਇੱਕ ਟੀਮ ਵਿੱਚ ਖੇਡੀ ਜਾਂਦੀ ਹੈ।
 • The bee wanted a gift too.
 • ਮਧੂਮੱਖੀ ਵੀ ਪੁਰਸਕਾਰ ਚਾਹੁੰਦੀ ਸੀ।
 • I want none of these.
 • ਮੈਨੂੰ ਇਹਨਾਂ ਵਿੱਚੋਂ ਕੁਝ ਵੀ ਨਹੀਂ ਚਾਹੀਦਾ।
 • Fire is man`s friend.
 • ਅੱਗ ਮਨੁੱਖ ਦੀ ਦੋਸਤ ਹੈ।
 • Look at the picture.
 • ਇਸ ਤਸਵੀਰ ਨੂੰ ਦੇਖੋ।
 • A building is on fire.
 • ਇੱਕ ਬਿਲਡਿੰਗ ਨੂੰ ਅੱਗ ਲੱਗੀ ਹੋਈ ਹੈ।
 • I`ve already done so.
 • ਮੈਂ ਪਹਿਲਾਂ ਹੀ ਇੰਝ ਕਰ ਲਿਆ ਹੈ।
 • The firemen feel happy.
 • ਅੱਗ ਬੁਝਾਉਣ ਵਾਲੇ ਖੁਸ਼ ਹਨ।
 • I live near the market.
 • ਮੈਂ ਬਜ਼ਾਰ ਦੇ ਲਾਗੇ ਰਹਿੰਦਾ ਹਾਂ।
 • Could you help me, please?
 • ਕੀ ਤੁਸੀਂ ਕਿਰਪਾ ਕਰਕੇ ਮੇਰੀ ਮਦਦ ਕਰੋਗੇ ?
 • Let me help you.
 • ਮੈਨੂੰ ਤੁਹਾਡੀ ਮਦਦ ਕਰਨ ਦੀਓ।
 • They cost rupees 10 each.
 • ਉਸਦੀ ਹਰ ਇੱਕ ਦੀ ਕੀਮਤ 10 ਰੁਪਏ ਹੈ।
 • It is ten o` clock.
 • ਦੱਸ ਵੱਜੇ ਹਨ।
 • I am fine.
 • ਮੈਂ ਠੀਕ ਹਾਂ।
 • See you then.
 • ਫ਼ਿਰ ਮਿਲਾਂਗੇ।
 • Will I see you on Saturday?
 • ਕੀ ਮੈਂ ਤੁਹਾਨੂੰ ਸ਼ਨੀਵਾਰ ਮਿਲਾਂਗਾ ?
 • I am very well.
 • ਮੈਂ ਬਿਲਕੁਲ ਠੀਕ ਠਾਕ ਹਾਂ।
 • Thanks for calling.
 • ਬੁਲਾਉਣ ਲਈ ਧੰਨਵਾਦ।
 • What`s your name?
 • ਤੁਹਾਡਾ ਨਾਂ ਕੀ ਹੈ ?
 • My name`s Ravi.
 • ਮੇਰਾ ਨਾਂ ਰਵੀ ਹੈ।
 • I`m ten years old.
 • ਮੈਂ ਦੱਸ ਸਾਲ ਦਾ ਹਾਂ।
 • I`m ten too.
 • ਮੇਰੀ ਉਮਰ ਵੀ ਦੱਸ ਸਾਲ ਹੈ।
 • Do you play cricket?
 • ਕੀ ਤੁਸੀਂ ਕ੍ਰਿਕੇਟ ਖੇਡਦੇ ਹੋ ?
 • I`m fond of football.
 • ਮੈਂਨੂੰ  ਫੁੱਟਬਾਲ ਦਾ ਸ਼ੋਂਕ ਹੈ।
 • Where do you live?
 • ਤੁਸੀਂ ਕਿੱਥੇ ਰਹਿੰਦੇ ਹੋ ?
 • I live in school hostel.
 • ਮੈਂ ਸਕੂਲ ਦੇ ਹੋਸਟਲ ਵਿੱਚ ਰਹਿੰਦਾ ਹਾਂ।
 • Thank you.
 • ਤੁਹਾਡਾ ਧੰਨਵਾਦ।
 • That will be great.
 • ਇਹ ਬਹੁਤ ਵਧੀਆ ਹੋਵੇਗਾ।
 • I live near the school.
 • ਮੈਂ ਸਕੂਲ ਦੇ ਲਾਗੇ ਰਹਿੰਦਾ ਹਾਂ।
 • I`m really very sorry.
 • ਮੈਨੂੰ ਅਸਲ ਵਿੱਚ ਬਹੁਤ ਅਫ਼ਸੋਸ ਹੈ।
 • Where are the pens?
 • ਪੈਨ ਕਿੱਥੇ ਹਨ ?
 • Nice knowing you.
 • ਤੁਹਾਡੇ ਬਾਰੇ ਜਾਣਕੇ ਚੰਗਾ ਲੱਗਿਆ।
 • The fire will be put out.
 • ਅੱਗ ਬੁਝਾ ਲਈ ਜਾਏਗੀ।
 • Little Mini was five years old.
 • ਛੋਟੀ ਮਿੰਨੀ ਪੰਜ ਸਾਲ ਦੀ ਸੀ।
 • Are you a true friend?
 • ਕੀ ਤੁਸੀਂ ਸੱਚੇ ਮਿੱਤਰ ਹੋ ?
 • I am not alone.
 • ਮੈਂ ਇਕੱਲਾ ਨਹੀਂ ਹਾਂ।
 • Come here.
 • ਇੱਥੇ ਆਓ।
 • She was his daughter.
 • ਉਹ ਉਸਦੀ ਬੇਟੀ ਸੀ।
 • Don’t break these too.
 • ਇਹਨਾਂ ਨੂੰ ਵੀ ਤੋੜ ਨਾ ਦੇਣਾ।
 • Put them on Reeta`s arm.
 • ਇਹਨਾਂ ਨੂੰ ਰੀਤਾ ਦੀਆਂ ਬਾਹਾਂ ਤੇ ਚੜ੍ਹਾ ਦੀਓ।
 • Reeta went into the house.
 • ਰੀਤਾ ਘਰ ਦੇ ਅੰਦਰ ਗਈ।
 • He was singing a song.
 • ਉਹ ਇੱਕ ਗੀਤ ਗਾ ਰਿਹਾ ਸੀ।
 • He saw a boulder on the track.
 • ਉਸਨੇ ਰੇਲਵੇ ਲਾਈਨ ਉੱਤੇ ਇੱਕ ਵੱਡਾ ਪੱਥਰ ਦੇਖਿਆ।
 • This is a true story.
 • ਇਹ ਇੱਕ ਸੱਚੀ ਕਹਾਣੀ ਹੈ।
 • Excuse me, please.
 • ਕਿਰਪਾ ਕਰਕੇ ਮੁਆਫ਼ ਕਰਨਾ।
 • What can I get you?
 • ਮੈਂ ਤੁਹਾਨੂੰ ਕੀ ਦੇ ਸਕਦਾ ਹਾਂ ?
 • I don’t have a watch.
 • ਮੇਰੇ ਕੋਲ ਘੜ੍ਹੀ ਨਹੀਂ ਹੈ।
 • It`s about eleven thirty.
 • ਲਗਪਗ ਸਾਢੇ ਗਿਆਰਾਂ ਵੱਜੇ ਹਨ।
 • Yes, of course.
 • ਹਾਂ, ਬਿਲਕੁਲ।
 • Good  bye!
 • ਅਲਵਿਦਾ !
 • Pray to God.
 • ਰੱਬ ਅੱਗੇ ਅਰਦਾਸ ਕਰੋ।

-----------------------------------------------


Sat Shree Akal jee, This video explains the new paper pattern of English for X class for the session 2020-21. I request you to please circu...