Translation Class 7th (From English to Punjabi/Hindi)

 1. The children were scared.
ਬੱਚੇ ਡਰੇ ਹੋਏ ਸਨ
 1. What are you doing here?
ਤੁਸੀ ਇਥੇ ਕੀ ਕਰ ਰਹੇ ਹੋ?
 1. It was a wonderful sight.
ਇਹ ਬੜਾ ਅਦਭੁਤ ਨਜਾਰਾ ਸੀ
 1. These are wounds of love.
ਇਹ ਪਿਆਰ ਦੇ ਜਖ਼ਮ ਹਨ
 1. Beneath the tree stood the little boy.
ਦਰੱਖ਼ਤ ਦੇ ਹੇਠਾਂ ਛੋਟਾ ਲੜਕਾ ਖੜ੍ਹਾ ਸੀ
 1. All deserts are not hot and sandy.   
ਸਾਰੇ ਮਾਰੂਥਲ ਗਰਮ ਅਤੇ ਰੇਤੀਲੇ ਨਹੀਂ ਹੁੰਦੇ
 1. Their meat, wool and milk is valuable too.
ਉਹਨਾਂ ਦਾ ਮੀਟ,ਉੱਨ ਅਤੇ ਦੁੱਧ ਵੀ ਬਹੁਤ ਮੁੱਲਵਾਨ ਹੈ
 1. The camel is popularly known as ‘the ship of the desert'.
ਊਠ ਨੂੰ ਆਮਤੌਰ ਤੇ 'ਮਾਰੂਥਲ ਦਾ ਜਹਾਜ' ਕਿਹਾ ਜਾਂਦਾ ਹੈ
 1. The camels are desert animals.
ਊਠ ਮਾਰੂਥਲੀ ਜਾਨਵਰ ਹਨ
 1. She was the second Indian to go to space  
ਉਹ ਪੁਲਾੜ੍ਹ ਵਿੱਚ ਜਾਣ ਵਾਲੇ ਦੂਜੇ ਭਾਰਤੀ ਸਨ
 1. Kalpana loved to fly.
ਕਲਪਨਾ ਨੂੰ ਉਡਣਾ ਪਸੰਦ ਸੀ
 1. Kalpana was not just a space traveller.
ਕਲਪਨਾ ਸਿਰਫ ਇਕ ਪੁਲਾੜ੍ਹ ਯਾਤਰੀ ਨਹੀਂ ਸੀ
 1. Her spirit will never die.
ਉਸ ਦੀ ਆਤਮਾ ਕਦੇ ਵੀ ਨਹੀਂ ਮਰੇਗੀ
 1. Akbar was a great Mughal Emperor.
ਅਕਬਰ ਇਕ ਮਹਾਨ ਮੁਗ਼ਲ ਰਾਜਾ ਸੀ
 1. He was the son of Humanyun.
ਉਹ ਹੁਮਾਯੂੰ ਦਾ ਪੁੱਤਰ ਸੀ
 1. He was Akbar's favourite.
ਉਹ ਅਕਬਰ ਦਾ ਚਹੇਤਾ ਸੀ
 1. He always comes in our way.
ਉਹ ਹਮੇਸ਼ਾ ਸਾਡੇ ਰਸਤੇ ਵਿੱਚ ਆਉਂਦਾ ਹੈ
 1. They hatched a plot to kill Birbal.
ਉਹਨਾਂ ਨੇ ਬੀਰਬਲ ਨੂੰ ਮਾਰਨ ਦੀ ਇਕ ਯੋਜਨਾ ਬਣਾਈ
 1. Birbal passed six months in exile.
ਬੀਰਬਲ ਨੇ ਛੇ ਮਹੀਨੇ ਬਨਵਾਸ ਵਿੱਚ ਬਿਤਾਏ
 1. He was very frightened.
ਉਹ ਬਹੁਤ ਡਰਿਆ ਹੋਇਆ ਸੀ
 1. That is the only reason they are sad.
ਉਹੀ  ਇਕ ਕਾਰਣ ਹੈ ਕਿ ਉਹ ਉਦਾਸ ਹਨ
 1. He was a poor man.
ਉਹ ਇਕ ਗਰੀਬ ਆਦਮੀ ਸੀ
 1. Suddenly he heard the roar of a lion.
ਅਚਾਨਕ ਹੀ ਉਸ ਨੇ ਸੇ਼ਰ ਦੇ ਗਰਜਨ ਦੀ ਆਵਾਜ ਸੁਣੀ
 1. Androcles was a kind man.
ਐਂਡਰੋਕਲਿਸ ਇੱਕ ਦਿਆਲੂ ਆਦਮੀ ਸੀ
 1. The lion came near Androcles and stopped.
ਸੇ਼ਰ ਐਂਡਰੋਕਲਿਸ ਦੇ ਨੇੜੇ ਆਇਆ ਅਤੇ ਰੁਕਿਆ
 1. Androcles lifted his head.
ਐਂਡਰੋਕਲਿਸ ਨੇ ਆਪਣਾ ਸਿਰ ਚੁੱਕਿਆ
 1. The people were taken aback.
ਲੋਕਾਂ ਨੂੰ ਪਿੱਛੇ ਕੀਤਾ ਗਿਆ
 1. Androcles opened his eyes.
ਐਂਡਰੋਕਲਿਸ ਨੇ ਆਪਣੀਆਂ ਅੱਖਾਂ ਖੋਲੀਆਂ
 1. He had committed no crime.
ਉਸ ਨੇ ਕੋਈ ਜੁਰਮ ਨਹੀਂ ਕੀਤਾ ਸੀ
 1. Androcles was walking through the forest.
ਐਂਡਰੋਕਲਿਸ ਜੰਗਲ ਵਿੱਚੋਂ ਲੰਘ ਰਿਹਾ ਸੀ
 1. Their school had closed for summer vacation.
ਉਹਨਾਂ ਦਾ ਸਕੂਲ ਗਰਮੀ ਦੀਆਂ ਛੁੱਟੀਆਂ ਕਾਰਣ ਬੰਦ ਸੀ
 1. It was a long journey by train.
ਇਹ ਰੇਲ ਗੱਡੀ ਦੂਆਰਾ ਇਕ ਲੰਬੀ ਯਾਤਰਾ ਸੀ
 1. Why did you become a writer?
ਤੁਸੀ ਇੱਕ ਲੇਖਕ ਕਿਉਂ ਬਣੇ
 1. Is it hard to become a writer?
ਕੀ ਇੱਕ ਲੇਖਕ ਬਣਨਾ ਔਖਾ ਹੈ?
 1. How do your books reach the children?
ਤੁਹਾਡੀਆਂ ਕਿਤਾਬਾਂ ਬੱਚਿਆਂ ਤੱਕ ਕਿਵੇਂ ਪਹੁੰਚਦੀਆਂ ਹਨ?
 1. It's my pleasure.
ਇਹ ਮੇਰੀ ਖੁਸ਼ਕਿਸਮਤੀ ਹੈ
 1. When did you join the Air force?
ਤੁਸੀ ਹਵਾਈ ਸੈਨਾ ਵਿੱਚ ਕਦੋਂ ਭਰਤੀ ਹੋਏ?
 1. Don't you think your life is at risk?
ਕੀ ਤੁਸੀ ਨਹੀਂ ਸਮਝਦੇ ਕਿ ਤੁਹਾਡੀ ਜਿੰਦਗੀ ਖਤਰੇ   ਵਿੱਚ ਹੈ ?
 1. Are you curious to become a doctor too?
ਕੀ ਤੁਸੀ ਵੀ ਇੱਕ ਡਾਕਟਰ ਬਣਨ ਲਈ ਉਤਸਕ ਹੋ?
 1. Can I join the Air-force?
ਕੀ ਮੈਂ ਹਵਾਈ ਸੈਨਾ ਵਿੱਚ ਭਰਤੀ ਹੋ ਸਕਦਾ ਹਾਂ?
 1. I have now got quite used to it.
ਮੈਂ ਹੁਣ ਇਸ ਦਾ ਬਹੁਤ ਚੰਗੀ ਤਰਾਂ ਆਦੀ ਹੋ ਚੁੱਕਾ ਹਾਂ  
 1. Those tears of love cleansed my heart.
ਉਹਨਾਂ ਪਿਆਰ ਦਿਆਂ ਅੱਥਰੂਆਂ ਨੇ ਮੇਰਾ ਮਨ ਸਾਫ ਕਰ ਦਿੱਤਾ
 1. I was trembling.
ਮੈਂ ਕੰਬ ਰਿਹਾ ਸੀ
 1. I handed him the note.
ਮੈਂ ਉਸ ਨੂੰ ਨੋਟ ਦਿੱਤਾ
 1. I resolved never to steal again.
ਮੈਂ ਦੁਬਾਰਾ ਚੋਰੀ ਨਾ ਕਰਨ ਦਾ ਫੈਸਲਾ ਕੀਤਾ
 1. I confessed my guilt.
ਮੈਂ ਆਪਣਾ ਅਪਰਾਧ ਕਬੂਲਿਆ
 1. He lay down again.
ਉਹ ਫਿਰ ਦੁਬਾਰਾ ਲੇਟ ਗਿਆ
 1. I also cried.
ਮੈਂ ਵੀ ਰੋਇਆ
 1. But I did not dare to speak.
ਪਰ ਮੈਂ ਬੋਲਣ ਦਾ ਹੋਂਸਲਾ ਨਾ ਕੀਤਾ
 1. It is still vivid in my mind.
ਇਹ ਅਜੇ ਵੀ ਮੇਰੇ ਦਿਮਾਗ ਵਿੱਚ ਬਿਲਕੁਲ ਸਾਫ  ਹੈ  
 1. Who are the writers who have inspired you?
ਕਿਹਨਾਂ ਲੇਖਕਾਂ ਨੇ ਤੁਹਾਨੂੰ ਪ੍ਰੇਰਿਤ ਕੀਤਾ ਹੈ?
 1. Kalpana was born in Karnal.
ਕਲਪਨਾ ਦਾ ਜਨਮ ਕਰਨਾਲ ਵਿੱਚ ਹੋਇਆ ਸੀ  
 1. She left to do higher studies in America.
ਉਹ ਆਪਣੀ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਅਮਰੀਕਾ ਚਲੀ ਗਈ  
 1. Kalpana was born in our family.
ਕਲਪਨਾ ਦਾ ਜਨਮ ਸਾਡੇ ਪਰਿਵਾਰ ਵਿੱਚ ਹੋਇਆ ਸੀ.
 1. India had lost a daughter.  
ਭਾਰਤ ਇੱਕ ਬੇਟੀ ਖੋ ਚੁੱਕਾ ਸੀ  
 1. They went to the royal barber.
ਉਹ ਸ਼ਾਹੀ ਨਾਈ ਨੂੰ ਮਿਲਣ ਗਏ  
 1. My barber had a dream.
ਮੇਰੇ ਨਾਈ ਨੂੰ ਇੱਕ ਸੁਪਨਾ ਆਇਆ ਸੀ  
 1. Birbal answered.
ਬੀਰਬਲ ਨੇ ਜਵਾਬ ਦਿੱਤਾ  
 1. How are my father and grandfather in heaven?
ਸਵਰਗ ਵਿੱਚ ਮੇਰੇ ਮਾਤਾ-ਪਿਤਾ ਅਤੇ ਦਾਦਾ ਜੀ ਦਾ ਕੀ ਹਾਲ ਹੈ ?
 1. They had never seen anything like this before.
ਉਹਨਾਂ ਨੇ ਪਹਿਲਾਂ ਇਸ ਤਰ੍ਹਾਂ ਦਾ ਕੁਝ ਨਹੀਂ ਦੇਖਿਆ ਸੀ  
 1. What do you think?
ਤੁਸੀਂ ਕੀ ਸੋਚਦੇ ਹੋ ?
 1. Rani and Raju wondered how they would pass the time.
ਰਾਣੀ ਅਤੇ ਰਾਜੂ ਹੈਰਾਨ ਸਨ ਕਿ ਉਹ ਸਮਾਂ ਕਿਸ ਤਰ੍ਹਾਂ ਲੰਘਾਉਣਗੇ  
 1. They were highly appreciated.
ਉਹਨਾਂ ਦੀ ਬਹੁਤ ਜਿਆਦਾ ਸ਼ਲਾਘਾ ਕੀਤੀ ਗਈ ਸੀ  
 1. She belonged to Jalandhar.
ਉਹ ਜਲੰਧਰ ਤੋਂ ਸੀ  
 1. Nothing is difficult.
ਕੁਝ ਵੀ ਔਖਾ ਨਹੀਂ ਹੈ  
 1. There is risk in everything.
ਹਰ ਇੱਕ ਕੰਮ ਵਿੱਚ ਖਤਰਾ ਹੁੰਦਾ ਹੈ  
 1. I want to open a clinic in my village.
ਮੈਂ ਆਪਣੇ ਪਿੰਡ ਵਿੱਚ ਇੱਕ ਡਿਸਪੈਂਸਰੀ ਖੋਲ੍ਹਣਾ ਚਾਹੁੰਦਾ ਹਾਂ   
 1. It was really nice talking to you.
ਤੁਹਾਡੇ ਨਾਲ ਗੱਲਬਾਤ ਕਰਕੇ ਵਧੀਆ ਲੱਗਿਆ  
 1. I will surely follow your advice.
ਮੈਂ ਯਕੀਨਨ ਤੁਹਾਡੀ ਸਲਾਹ ਮੰਨਾਂਗਾ  
 1. They had learnt a lot.
ਉਹ ਬਹੁਤ ਕੁਝ ਸਿੱਖ ਚੁਕੇ ਸਨ  
 1. That is a very noble thought.
ਉਹ ਇੱਕ ਬਹੁਤ ਹੀ ਚੰਗਾ ਵਿਚਾਰ ਹੈ  
 1. Have you read any of my books?  
ਕੀ ਤੁਸੀਂ ਮੇਰੀ ਕੋਈ ਕਿਤਾਬ ਪੜ੍ਹੀ ਹੈ ?
 1. He never missed the Republic Day parade in Delhi.
ਉਸਨੇ ਦਿੱਲੀ ਵਿੱਚ ਕਦੇ ਵੀ ਗਣਤੰਤਰ ਦਿਵਸ ਦੀ ਪਰੇਡ ਨਹੀਂ ਛੱਡੀ  
 1. I had always dreamt of becoming a pilot.
ਮੈਂ ਹਮੇਸ਼ਾਂ ਹੀ ਪਾਇਲਟ ਬਣਨ ਦਾ ਸੁਪਨਾ ਦੇਖਿਆ ਸੀ  
 1. The Olympic Games are named after Olympia.
ਓਲੰਪਿਕ ਗੇਮਾਂ ਦਾ ਨਾਮ ਓਲੰਪਿਆ ਦੇ ਨਾਮ ਤੇ ਰੱਖਿਆ ਗਿਆ  
 1. Thirteen brave men tried their luck.
ਤੇਰ੍ਹਾਂ ਬਹਾਦਰ ਆਦਮੀਆਂ ਨੇ ਆਪਣੀ ਕਿਸਮਤ ਅਜਮਾਈ  
 1. The wheel of the king’s chariot came off.
ਰਾਜੇ ਦੇ ਰੱਥ ਦਾ ਪਹੀਆ ਉਤਰ ਗਿਆ  
 1. The King was killed.
ਰਾਜਾ ਮਾਰਿਆ ਗਿਆ ਸੀ  
 1. Pelops married Hippodamia.
ਪੇਲੋਪਸ ਨੇ ਹਿਪੋਡੈਮੀਆ ਨਾਲ ਵਿਆਹ ਕਰਵਾਇਆ  
 1. They established the international Olympic committee.
ਉਹਨਾਂ ਨੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੀ ਸਥਾਪਨਾ ਕੀਤੀ   
 1. These were held in Olympia.
ਇਹ ਓਲੰਪੀਆ ਵਿੱਚ ਹੋਈਆਂ ਸਨ  
 1. The Modern Olympics began on April 6,1896.
ਆਧੁਨਿਕ ਓਲੰਪਿਕ ਗੇਮਾਂ 6 ਅਪ੍ਰੈਲ ,1896 ਵਿੱਚ ਸ਼ੁਰੂ ਹੋਈਆਂ  
 1. His idea was accepted in 1894.
ਉਸਦਾ ਸੁਝਾਅ 1894 ਵਿੱਚ ਸਵੀਕਾਰ ਕੀਤਾ ਗਿਆ  
 1. The participants from all over the world try to win medals.
ਸਾਰੀ ਦੁਨੀਆਂ ਤੋਂ ਭਾਗ ਲੈਣ ਵਾਲੇ ਮੈਡਲ ਜਿੱਤਣ ਦੀ ਕੋਸ਼ਿਸ਼ ਕਰਦੇ ਹਨ   
 1. The track is used for running races.
ਟਰੈਕ ਦੀ ਵਰਤੋਂ ਦੌੜ ਲਗਾਉਣ ਲਈ ਕੀਤੀ ਜਾਂਦੀ ਹੈ  
 1. The Olympic games are held every four years.
ਓਲੰਪਿਕ ਗੇਮਾਂ ਹਰ ਚਾਰ ਸਾਲ ਬਾਅਦ ਹੁੰਦੀਆਂ ਹਨ  
 1. Do you know?
ਕੀ ਤੁਸੀਂ ਜਾਣਦੇ ਹੋ ?  
 1. A relative and I became very fond of smoking.
ਮੈਨੂੰ ਅਤੇ ਮੇਰੇ ਇੱਕ ਰਿਸ਼ਤੇਦਾਰ ਨੂੰ ਸਿਗਰੇਟ ਪੀਣ ਦਾ ਸ਼ੌਂਕ ਪੈ ਗਿਆ  
 1. But we had no money.
ਪਰ ਸਾਡੇ ਕੋਲ ਕੋਈ ਪੈਸਾ ਨਹੀਂ ਸੀ  
 1. My Uncle had the habit.
ਮੇਰੇ ਚਾਚਾ ਜੀ ਦੀ ਇਹ ਆਦਤ ਸੀ  
 1. We decided to commit suicide.
ਅਸੀਂ ਆਤਮ-ਹੱਤਿਆ ਕਰਨ ਦਾ ਫੈਸਲਾ ਕੀਤਾ  
 1. But the question was where to keep them.
ਪਰ ਸਵਾਲ ਇਹ ਸੀ ਕਿ ਉਹਨਾਂ ਨੂੰ ਰੱਖਣਾ ਕਿੱਥੇ ਸੀ  
 1. But how were we to do it?
ਪਰ ਅਸੀਂ ਇਹ ਕਿਸ ਤਰ੍ਹਾਂ ਕਰਨਾ ਸੀ ?
 1. From where were we to get the poison?
ਅਸੀਂ ਜ਼ਹਿਰ ਕਿੱਥੋਂ ਲੈਣਾ ਸੀ ?
 1. It was not easy to commit suicide.
ਆਤਮ-ਹੱਤਿਆ ਕਰਨਾ ਸੌਖਾ ਨਹੀਂ ਸੀ  
 1. I became choked.
ਮੇਰਾ ਸਾਹ ਘੁੱਟਿਆ ਗਿਆ  
 1. We dared not take more.
ਸਾਡਾ ਹੋਰ ਲੈਣ ਦਾ ਹੌਂਸਲਾ ਨਾ ਹੋਇਆ  
 1. For a moment he closed his eyes.
ਉਸਨੇ ਕੁਝ ਪਲਾਂ ਲਈ ਆਪਣੀਆਂ ਅੱਖਾਂ ਬੰਦ ਕੀਤੀਆਂ   
-----------------------------------

Sat Shree Akal jee, This video explains the new paper pattern of English for X class for the session 2020-21. I request you to please circu...